ਤੱਥਾਂ ਦੀ ਜਾਂਚ ਕਰੋ - ਗੈਰ-ਕਾਨੂੰਨੀ ਪ੍ਰਵਾਸ ਬਾਰੇ ਸੱਚਾਈ

ਖਬਰਾਂ

ਇਟਲੀ ਵਿੱਚ ਕਿਸ਼ਤੀ ਦਾ ਭਿਆਨਕ ਹਾਦਸਾ
ਇਟਲੀ ਦੇ ਤੱਟ 'ਤੇ 60 ਤੋਂ ਵੱਧ ਪ੍ਰਵਾਸੀ ਡੁੱਬ ਗਏ।
ਇਟਲੀ ਦੇ ਦੱਖਣੀ ਤੱਟ 'ਤੇ ਇੱਕ ਕਿਸ਼ਤੀ ਹਾਦਸੇ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 60 ਤੋਂ ਵੱਧ ਪ੍ਰਵਾਸੀਆਂ ਦੀ ਮੌਤ ਹੋ ਗਈ। ਦਰਜਨ ਭਰ ਹੋਰ ਪ੍ਰਵਾਸੀ ਲਾਪਤਾ ਹਨ।
ਮੱਛੀ ਫੜਨ ਵਾਲੀ ਕਿਸ਼ਤੀ, ਜਿਸ 'ਤੇ ਉਹ ਬਹੁਤ ਸਾਰੇ ਪ੍ਰਵਾਸੀ ਸਵਾਰ ਸਨ, ਦੁਖਦਾਈ ਹਾਦਸੇ ਤੋਂ ਕੁਝ ਦਿਨ ਪਹਿਲਾਂ ਹੀ ਤੁਰਕੀ ਦੇ ਸ਼ਹਿਰ ਇਜ਼ਮੀਰ ਤੋਂ ਰਵਾਨਾ ਹੋਈ ਸੀ। ਤੁਫ਼ਾਨੀ ਮੌਸਮ ਵਿੱਚ, ਕਿਸ਼ਤੀ ਤੱਟ ਤੋਂ ਕੁਝ ਮੀਟਰ ਦੀ ਦੂਰੀ ‘ਤੇ ਇੱਕ ਚੱਟਾਨ ਨਾਲ ਟਕਰਾ ਗਈ ਅਤੇ ਡੁੱਬ ਗਈ।
ਹਾਲ ਹੀ ਦੇ ਸਾਲਾਂ ਵਿੱਚ ਹਜ਼ਾਰਾਂ ਪ੍ਰਵਾਸੀ ਭੂਮੱਧ ਸਾਗਰ ਵਿੱਚ ਡੁੱਬ ਗਏ ਜਾਂ ਲਾਪਤਾ ਹੋ ਗਏ ਹਨ।